Navneet's Blog

APAAR 2023

2023 was a year of repeated FAILURES to put it bluntly . An NGO CANNOT optimally function without a govt partnership. Summarising APAAR 2023 here WITH a BIG thanks to APAAR's funders for their support . We will overcome together !

 1. APAAR launched our software for better data and demographics of clients ( we prefer to start positively you see ).
2. Dr Navneet Bhullar made many attempts to convince the administration ( in two departments ) in Chandigarh for changes in the distt level disability work ( actually the lack of it) in Jalandhar district. Some promises were made but nothing is visible on ground. The system is rotton. Emails are NEVER answered. 
3. We attempted to train a local care home where primitive practices continue. The local dept of child welfare and the DSSO as well as the Civil hospital did not pay heed to our repeated requests to train their callous staff and get through to the deaf management. There is NO monitoring of quality of care homes. NONE.  We have started working with one that has better management. We refuse to sit still till all avenues are exhausted.
4. We transported two neglected (by Special Education dept, Sarab Shiksha Abhyaan)persons with cerebral palsy to CMC Ludhiana for evaluation. A local NGO helped. Hope to see some change in their lives next few months.
5. We discovered the excellent DSSO and Distt Special Educator , Tarn Taran . They have each made concerted efforts to change the disability landscape in Tarn Taran. We are in partnership now, and have plans on consolidating APAAR 's partnership in that distt, God willing. APAAR is helping provide halth insurance ( Niramaya) to a hundred PWD in Tarn Taran this year.
6. For six years, APAAR has tried to be included in the Jalandhar SMO meeting-- three or four DCs' made promises-- NOTHING. We want to inform all SMOs' about our work. How hard is that !
7. Dec 24 to Dec 26, 2023 : APAAR s Radhika and Navneet attended NSMH 06 ( National Seminar on Mental Health with attention to PIDD )in New Delhi  and shared know- how. The govt is failing all over north India . The National Trust had been performing wonderfully until 2014- it is denuded and weak now. 
8. Christian Medical College & Hospital , Ludhiana had an excellent day long conference on cerebral palsy which Dr Navneet Bhullar attended. Oct 28, 2023. Basically the ivory towers of academics must show results on the ground- there is minimal coordination between them and the government disability sector. 
9. Real partnership with other disability organisations in Jalandhar remains a dream a decade after APAAR was founded. We keep trying. We all have challenges - HR is a big one.Mother Care, Dwarka Das special school, Asha , Sparsh-- we stay in touch. We inform them of educational meetings like NSMH-06 . We wish all well , we dream of all using evidence based research tools to change the landscape for PIDD ( Persons with Intellectual and Developmental Disabilities ).
10.  On Dec 23, 2023 APAAR was treated to a year- end party by Glaxo SmithKline. Ten of their staff members joined us for a Saturday cafe of live music and food. We hope more corporates get on the ground with PIDD as part of their CSR. Thanks Mr Rajiv Pandey !


1. APAAR ਨੇ ਲਾਭ ਪਾਤਰਾਂ ਦੇ ਬਿਹਤਰ ਡੇਟਾ ਅਤੇ ਜਨਸੰਖਿਆ ਦੀ ਜਾਣਕਾਰੀ ਲਈ ਆਪਣਾ ਸਾਫਟਵੇਅਰ ਲਾਂਚ ਕੀਤਾ ਹੈ (ਜਿਵੇਂ ਤੁਸੀਂ ਦੇਖੋਗੇ, ਅਸੀਂ ਇਸ ਪੋਸਟ ਵਿੱਚ ਸਕਾਰਾਤਮਕ ਤੌਰ ਤੇ ਸ਼ੁਰੂਆਤ ਕਰਨ ਜਾ ਰਹੇ ਹਾਂ)

2. ਡਾ: ਨਵਨੀਤ ਭੁੱਲਰ ਨੇ ਜਲੰਧਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰੀ ਅਪੰਗਤਾ ਨਾਲ ਜੁੜੇ ਕਾਰਜਾਂ (ਅਸਲ ਵਿੱਚ ਇਸਦੀ ਘਾਟ) ਵਿੱਚ ਤਬਦੀਲੀਆਂ ਲਈ ਚੰਡੀਗੜ੍ਹ ਵਿੱਚ ਪ੍ਰਸ਼ਾਸਨ (ਦੋ ਵਿਭਾਗਾਂ ਵਿੱਚ) ਨੂੰ ਮਨਾਉਣ ਲਈ ਕਈ ਯਤਨ ਕੀਤੇ। ਕੁਝ ਵਾਅਦੇ ਕੀਤੇ ਗਏ ਪਰ ਜ਼ਮੀਨ 'ਤੇ ਕੁਝ ਵੀ ਨਜ਼ਰ ਨਹੀਂ ਆਇਆ। ਸਿਸਟਮ ਬਹੁਤ ਮਾੜਾ ਹੈ। ਈਮੇਲਾਂ ਦਾ ਕਦੇ ਜਵਾਬ ਨਹੀਂ ਦਿੱਤਾ ਜਾਂਦਾ ।

3. ਅਸੀਂ ਇੱਕ ਸਥਾਨਕ ਦੇਖਭਾਲ ਘਰ ਨੂੰ ਸਿਖਲਾਈ ਦੇਣ ਦੀ ਕੋਸ਼ਿਸ਼ ਕੀਤੀ, ਜਿੱਥੇ ਪੁਰਾਣੇ ਤਰੀਕੇ ਨਾਲ ਕੰਮ ਕਰਨ ਦੇ ਅਭਿਆਸ ਜਾਰੀ ਹਨ। ਬਾਲ ਭਲਾਈ ਦੇ ਸਥਾਨਕ ਵਿਭਾਗ ਅਤੇ ਡੀਐਸਐਸਓ ਦੇ ਨਾਲ-ਨਾਲ, ਸਿਵਲ ਹਸਪਤਾਲ ਨੇ ਆਪਣੇ ਕੱਟੜ ਅਮਲੇ ਨੂੰ ਸਿਖਲਾਈ ਦੇਣ ਅਤੇ ਬੋਲ਼ੇ ਪ੍ਰਬੰਧਨ ਤੱਕ ਪਹੁੰਚਣ ਲਈ ਸਾਡੀਆਂ ਵਾਰ-ਵਾਰ ਕੀਤੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੱਤਾ। ਦੇਖਭਾਲ ਘਰਾਂ ਦੀ ਗੁਣਵੱਤਾ ਦੀ ਕੋਈ ਨਿਗਰਾਨੀ ਨਹੀਂ ਹੈ! ਕੋਈ ਵੀ ਨਹੀਂ! ਅਸੀਂ ਇੱਕ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸਦਾ ਪ੍ਰਬੰਧਨ ਬਿਹਤਰ ਹੈ। ਅਸੀਂ ਉਦੋਂ ਤੱਕ ਨਹੀਂ ਰੁਕਦੇ ਜਦੋਂ ਤੱਕ ਸਾਰੇ ਰਸਤੇ ਖਤਮ ਨਹੀਂ ਹੋ ਜਾਂਦੇ।

4. ਅਸੀਂ ਦੋ ਅਣਗੌਲੇ (ਵਿਸ਼ੇਸ਼ ਸਿੱਖਿਆ ਵਿਭਾਗ, ਸਰਬ ਸਿੱਖਿਆ ਅਭਿਆਨ ਦੁਆਰਾ) ਸੇਰੇਬ੍ਰਲ ਪਾਲਸੀ ਵਾਲੇ ਵਿਅਕਤੀਆਂ ਨੂੰ ਮੁਲਾਂਕਣ ਲਈ CMC ਲੁਧਿਆਣਾ ਵਿੱਚ ਲੈ ਕੇ ਗਏ। ਇੱਕ ਸਥਾਨਕ NGO ਨੇ ਮਦਦ ਕੀਤੀ। ਅਗਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਬਦਲਾਅ ਦੇਖਣ ਦੀ ਉਮੀਦ ਹੈ।

5. ਸਾਨੂੰ DSSO ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ, ਤਰਨਤਾਰਨ, ਦੇ ਰੂਪ ਵਿੱਚ ਬਹੁਤ ਹੀ ਕਾਬਲ ਸ਼ਖ਼ਸੀਅਤਾਂ ਮਿਲੀਆਂ। ਉਨ੍ਹਾਂ ਨੇ ਤਰਨਤਾਰਨ ਵਿੱਚ ਅਪੰਗਤਾ ਦੇ ਰੰਗ-ਢੰਗ ਨੂੰ ਬਦਲਣ ਲਈ ਠੋਸ ਉਪਰਾਲੇ ਕੀਤੇ ਹਨ। ਰੱਬ ਦੀ ਮਿਹਰ ਹੋਈ ਤਾਂ, ਅਸੀਂ ਹੁਣ ਸਾਂਝੇਦਾਰੀ ਵਿੱਚ ਹਾਂ, ਅਤੇ ਉਸ ਜ਼ਿਲ੍ਹੇ ਵਿੱਚ APAAR ਦੀ ਭਾਈਵਾਲੀ ਨੂੰ ਮਜ਼ਬੂਤ ​​ਕਰਨ ਦੀਆਂ ਯੋਜਨਾਵਾਂ ਕਰ ਰਹੇ ਹਾਂ । 

6. ਛੇ ਸਾਲਾਂ ਤੋਂ APAAR ਨੇ ਜਲੰਧਰ SMO ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ--ਤਿੰਨ-ਚਾਰ ਡੀ.ਸੀਆਂ ਨੇ ਵਾਅਦੇ ਵੀ ਕੀਤੇ - ਸਾਰੇ ਹੀ ਬੇ ਨਤੀਜਾ! ਅਸੀਂ ਸਾਰੇ SMO' ਨੂੰ ਆਪਣੇ ਕੰਮ ਬਾਰੇ ਸੂਚਿਤ ਕਰਨਾ ਚਾਹੁੰਦੇ ਹਾਂ। ਇਹ ਕਿੰਨਾ ਔਖਾ ਹੈ! 

7. 24 ਦਸੰਬਰ ਤੋਂ 26 ਦਸੰਬਰ, 2023: APAAR ਦੀ ਨਵਨੀਤ, ਰਾਧਿਕਾ ਅਤੇ ਲਵ ਨੇ ਨਵੀਂ ਦਿੱਲੀ ਵਿੱਚ NSMH 06 (PIDD ਨੂੰ ਧਿਆਨ ਦਵਾਊ ਮਾਨਸਿਕ ਸਿਹਤ ਬਾਰੇ ਰਾਸ਼ਟਰੀ ਸੈਮੀਨਾਰ) ਵਿੱਚ ਭਾਗ ਲਿਆ ਅਤੇ ਜਾਣਕਾਰੀ ਸਾਂਝੀ ਕੀਤੀ। ਪੂਰੇ ਉੱਤਰ ਭਾਰਤ ਵਿੱਚ ਸਰਕਾਰ ਫੇਲ ਹੋ ਰਹੀ ਹੈ। ਨੈਸ਼ਨਲ ਟਰੱਸਟ, 2014 ਤੱਕ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ- ਹੁਣ ਇਹ ਨਕਾਰਾ ਅਤੇ ਕਮਜ਼ੋਰ ਹੈ!

8. 28 ਅਕਤੂਬਰ 2023 ਨੂੰ ਕ੍ਰਿਸ਼ਚਿਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵਿਖੇ ਸੇਰੇਬ੍ਰਲ ਪਾਲਸੀ ਬਾਰੇ ਇੱਕ ਦਿਨ ਭਰ ਚੱਲੀ ਸ਼ਾਨਦਾਰ ਕਾਨਫਰੰਸ ਹੋਈ, ਜਿਸ ਵਿੱਚ ਡਾ: ਨਵਨੀਤ ਭੁੱਲਰ ਨੇ ਸ਼ਿਰਕਤ ਕੀਤੀ। ਅਸਲ ਵਿੱਚ ਅਕਾਦਮਿਕ ਅਦਾਰੇ ਹਾਥੀ ਦੇ ਦੰਦ ਹਨ! ਇਹਨਾਂ  ਨੂੰ ਜ਼ਮੀਨੀ ਤੌਰ ‘ਤੇ ਨਤੀਜੇ ਦਿਖਾਉਣੇ ਚਾਹੀਦੇ ਹਨ। ਇਹਨਾਂ ਅਤੇ ਸਰਕਾਰੀ ਅਪੰਗਤਾ ਖੇਤਰ ਵਿੱਚ ਬਹੁਤ ਘੱਟ ਤਾਲਮੇਲ ਹੈ। 

9. APAAR ਦੀ ਸਥਾਪਨਾ ਤੋਂ ਇੱਕ ਦਹਾਕੇ ਬਾਅਦ ਵੀ, ਜਲੰਧਰ ਵਿੱਚ ਹੋਰ ਅਪੰਗਤਾ ਸੰਸਥਾਵਾਂ ਨਾਲ ਅਸਲ ਭਾਈਵਾਲੀ ਇੱਕ ਸੁਫਨਾ ਹੀ ਬਣੀ ਹੋਈ ਹੈ। ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸਾਰਿਆਂ ਦੀਆਂ ਚੁਣੌਤੀਆਂ ਹਨ - HR ਇੱਕ ਵੱਡੀ ਹੈ। ਮਦਰ ਕੇਅਰ, ਦਵਾਰਕਾ ਦਾਸ ਸਪੈਸ਼ਲ ਸਕੂਲ, ਆਸ਼ਾ, ਸਪਰਸ਼ -- ਅਸੀਂ ਇਹਨਾਂ ਦੇ ਸੰਪਰਕ ਵਿੱਚ ਰਹਿੰਦੇ ਹਾਂ। ਅਸੀਂ ਉਹਨਾਂ ਨੂੰ NSMH-06 ਵਰਗੀਆਂ ਵਿਦਿਅਕ ਮੀਟਿੰਗਾਂ ਬਾਰੇ ਸੂਚਿਤ ਕਰਦੇ ਹਾਂ। ਅਸੀਂ ਸਭ ਦੀ ਚੰਗੀ ਕਾਮਨਾ ਕਰਦੇ ਹਾਂ। ਅਸੀਂ PIDD (ਬੌਧਿਕ ਅਤੇ ਵਿਕਾਸ ਸੰਬੰਧੀ ਅਸਮਰਥਤਾ ਵਾਲੇ ਵਿਅਕਤੀ) ਲਈ ਰੰਗ-ਢੰਗ ਨੂੰ ਬਦਲਣ ਲਈ, ਸਬੂਤ ਅਧਾਰਤ ਖੋਜ ਸਾਧਨਾਂ ਦੀ ਵਰਤੋਂ ਕਰਨ ਦਾ ਸੁਫਨਾ ਦੇਖਦੇ ਹਾਂ। 

10. 23 ਦਸੰਬਰ, 2023 ਨੂੰ APAAR ਨੂੰ ਗਲੈਕਸੋ ਸਮਿਥਕਲਾਈਨ ਦੁਆਰਾ ਇੱਕ ਸਾਲ-ਅੰਤ ਦੀ ਪਾਰਟੀ ਵਿੱਚ ਸੱਦਾ ਦਿੱਤਾ ਗਿਆ। ਸ਼ਨੀਵਾਰ ਵਾਲੇ ਦਿਨ, ਉਨ੍ਹਾਂ ਦੇ ਦਸ ਸਟਾਫ ਮੈਂਬਰ ਲਾਈਵ ਸੰਗੀਤ ਅਤੇ ਭੋਜਨ ਦੇ ਲਈ ਸਾਡੇ ਨਾਲ ਸ਼ਾਮਲ ਹੋਏ। ਅਸੀਂ ਉਮੀਦ ਕਰਦੇ ਹਾਂ ਕਿ ਹੋਰ ਕਾਰਪੋਰੇਟ ਆਪਣੇ CSR ਦੇ ਹਿੱਸੇ ਵਜੋਂ PIDD ਦੇ ਨਾਲ ਜ਼ਮੀਨ 'ਤੇ ਆਉਣਗੇ। ਧੰਨਵਾਦ। ਸ਼੍ਰੀਮਾਨ ਰਾਜੀਵ ਪਾਂਡੇ!

Thank you