These video testimonies from our
beneficiaries' families were gathered in the last two weeks of Nov 2021 in
preparation for APAAR's rural awareness event on World Disability Day Dec 3,
2021. The original transcriptions are in Punjabi and Hindi and translated into
English below the original.
Bharat
ਸਤਿ ਸ੍ਰੀ ਅਕਾਲ ਮੈਂ ਭਰਤ ਦੀ ਮਾਤਾ ਸਾਡਾ ਭਰਤ ਪਿਛਲੇ 8 ਸਾਲ ਤੋਂ ਅਪਾਰ ਹੈ| ਅਪਾਰ ਇਕ ਅਜਿਹੀ ਸੰਸਥਾ ਹੈ, ਜਿੱਥੇ ਇਨ੍ਹਾਂ ਬੱਚਿਆਂ ਨੂੰ ਹੱਥ ਦਾ ਕੰਮ ਸਿਖਾਇਆ ਜਾਂਦਾ ਹੈ| ਇਸ ਦੇ ਨਾਲ ਨਾਲ ਬਹੁਤ ਸਾਰੀਆਂ ਐਕਟੀਵਿਟੀ ਸਿਖਾਈਆ ਜਾਂਦੀਆਂ ਹਨ| ਜਿਵੇਂ ਯੋਗਾ , ਮਾਰਕੀਟਿੰਗ , ਬਾਗਬਾਨੀ ਆਦਿ| ਮੇਰਾ ਭਰਤ ਜਦੋਂ ਦਾ ਅਪਾਰ ਸੰਸਥਾ ਨਾਲ ਜੁੜਿਆ ਹੈ| ਉਦੋ ਦਾ ਉਹ ਬਹੁਤ ਕੁਝ ਸਿੱਖ ਗਿਆ ਹੈ| ਅਤੇ ਹੁਣ ਉਹ ਆਪਣਾ ਹਰ ਕੰਮ ਆਪ ਕਰਦਾ ਹੈ, ਇਹ ਸਭ ਲਈ ਮੈਂ ਅਪਾਰ ਸੰਸਥਾ ਦੀ ਓਨਰ ਡਾਕਟਰ ਨਵਨੀਤ ਦੀ ਬਹੁਤ ਧੰਨਵਾਦੀ ਹਾਂ| ਜਿਨ੍ਹਾਂ ਨੇ ਇਨ੍ਹਾਂ ਬੱਚਿਆਂ ਲਈ ਸੋਚਿਆ ,ਅਤੇ ਅਪਾਰ ਦਾ ਨਿਰਮਾਣ ਕੀਤਾ ਇਸ ਦੇ ਨਾਲ-ਨਾਲ ਮੈਂ ਅਪਾਰ ਦੇ ਸਾਰੇ ਸਟਾਫ ਦੀ ਵੀ ਅਭਾਰੀ ਹਾਂ| ਜਿਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਹਰ ਇਕ ਐਕਟੀਵਿਟੀ ਸਿਖਾਈ ਅਤੇ ਸਾਥ ਦਿੱਤਾ| ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ, ਕਿ ਅਪਾਰ ਖ਼ੂਬ ਫਲੇ ਫੁੱਲੇ ਅਤੇ ਇਸੇ ਤਰ੍ਹਾਂ ਅੱਗੇ ਵਧਦਾ ਰਹੇ ਅਤੇ ਇਨ੍ਹਾਂ ਬੱਚਿਆਂ ਦਾ ਸਾਥ ਦਿੰਦਾ ਰਹੇ
Sat Sri Akal I am
Bharat's mother. For the last 8 years, Apaar is an organization where these
children are taught manual work .Along with this many activities are taught
Like yoga, marketing, gardening etc. Since my son Bharat started in APAAR,he
has learned a lot. And now he does all his work himself, for all this I am very
thankful to Dr. Navneet of APAAR. I am also grateful to all the staff do the
training of our children at APAAR. I pray to God, that Apaar may grow
abundantly and continue to move forward in the same way and support these
children.
Vansh
ਹੈਲੋ ਗੁਡ ਮੋਰਨਿੰਗ! ਮੈ ਵੰਸ਼ ਤਨੇਜਾ ਦੀ ਮਾਤਾ ਕਾਜਲ ਤਨੇਜਾ| ਅਸੀਂ ਵੰਸ਼ ਨੂੰ ਅਪਾਰ ਸਕੂਲ ਵਿੱਚ ਪਾਇਆ ਹੈ| ਉਥੋਂ ਸਾਨੂੰ ਬਹੁਤ ਹੀ ਜ਼ਿਆਦਾ ਸਕਰਾਤਮਿਕਤਾ ਮਿਲੀ ਹੈ| ਉੱਥੇ ਵੰਸ਼ ਨੂੰ ਹਰ ਰੋਜ਼ ਗਰਾਉਂਡ ਵਿਚ ਐਕਟੀਵਿਟੀ ਕਰਵਾਈ ਜਾਂਦੀ ਹੈ |ਜਿਸ ਨਾਲ ਵੰਸ਼ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ| ਇਸ ਲਈ ਸਾਨੂੰ ਅਪਾਰ ਸਕੂਲ ਤੋਂ ਬਹੁਤ ਉਮੀਦਾਂ ਹਨ ਅਤੇ ਵੰਸ਼ ਨੂੰ ਆਪਣਾ ਕਾਫ਼ੀ ਸਮਾਂ ਬਤੀਤ ਕਰਨ ਦਾ ਮੌਕਾ ਮਿਲਦਾ ਹੈ|
Hello good morning!
I'm Vansh Taneja's mother, Kajal Taneja. We have found positivity in
APAAR. There, Vansh is made to do activities in the ground every day. So we
have high expectations from APAAR school and Vansh gets the chance to spend a
lot of time there.
Anurag
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ| ਅਸੀਂ ਅੱਜ ਆਪਰ ਐਨਜੀਓ ਬਾਰੇ ਕੁਝ ਦੱਸਣਾ ਚਾਹੁੰਦੇ ਹਾਂ| ਮੇਰਾ ਨਾਮ ਅਨਿਲ ਕੁਮਾਰ ਹੈ| ਮੇਰਾ ਬੇਟਾ ਅਨੁਰਾਗ ਪਿਛਲੇ ਤਿੰਨ ਸਾਲ ਤੋਂ ਅਪਾਰ ਐਨਜੀਓ ਜਾ ਰਿਹਾ ਹੈ| ਇਹ ਐਨਜੀਓ ਚੰਗਾ ਕੰਮ ਕਰ ਰਿਹਾ ਹੈ| ਸਪੈਸ਼ਲ ਤੌਰ ਤੇ ਔਟਿਜਮ , ਮਾਇਲਡ ਮੈਂਟਲ ਰਿਟਾਰਡਰਡ ਤੇ ਹੈਂਡੀਕੈਪ ਬੱਚਿਆਂ ਲਈ ਮਨ ਅਤੇ ਧਨ ਨਾਲ ਸੇਵਾ ਕਰ ਰਿਹਾ ਹੈ| ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਮੈਡਮ ਨਵਨੀਤ ਕੌਰ ਜੀ ਦਾ ਜਿਨ੍ਹਾਂ ਨੇ ਅਪਾਰ ਸ਼ੁਰੂ ਕੀਤਾ| ਮੈ ਐਨਜੀਓ ਦੇ ਸਟਾਫ ਦਾ ਵੀ ਧੰਨਵਾਦੀ ਹਾਂ ਜੋ ਇਨ੍ਹਾਂ ਬੱਚਿਆਂ ਦੀ ਦੇਖਰੇਖ ਕਰ ਰਿਹਾ ਹੈ ਅਤੇ ਇਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ| ਮੇਰੇ ਬੇਟੇ ਨੇ ਇੱਥੇ ਬਹੁਤ ਕੁਝ ਸਿੱਖਿਆ ਇਨ੍ਹਾਂ ਨੇ ਉਹਨੂੰ ਪੜ੍ਹਨਾ ਵੀ ਸਿਖਾਇਆ| ਜਿਸ ਕਰਕੇ ਉਹ ਦਸਵੀਂ ਜਮਾਤ ਪਾਸ ਹੋ ਗਿਆ । ਪਹਿਲਾਂ ਉਹ ਕਿਤੇ ਆਉਣ ਜਾਣ ਤੋਂ ਬਾਅਦ ਡਰਦਾ ਸੀ| ਹੁਣ ਉਹ ਘਰੋਂ ਆਪਣੇ ਆਪ ਹੀ ਆਟੋ ਰਿਕਸ਼ਾ ਵਿਚ ਬੈਠ ਕੇ ਐਨਜੀਓ ਪਹੁੰਚ ਜਾਂਦਾ ਹੈ| ਹੁਣ ਅਸੀ ਬਹੁਤ ਖੁਸ਼ ਹਾ ਮੈਂ ਇਸ ਸੰਸਥਾ ਦਾ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਬਹੁਤ ਧੰਨਵਾਦੀ ਹਾਂ| ਮੈਂ ਦੂਜੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਪੂਰੇ ਤਨ-ਮਨ ਨਾਲ ਮਦਦ ਕਰਨ| ਤਾਂ ਜੋ ਉਹ ਇਸ ਤਰ੍ਹਾਂ ਦੇ ਬੱਚਿਆਂ ਦੀ ਹਮੇਸ਼ਾ ਮਦਦ ਕਰਦੇ ਰਹਿਣ| ਸਾਡਾ ਹੁਣ ਤੱਕ ਇਸ ਸੰਸਥਾ ਨਾਲ ਬਹੁਤ ਹੀ ਵਧੀਆ ਤਜਰਬਾ ਰਿਹਾ ਹੈ| ਕਿਉਂਕਿ ਮੇਰਾ ਬੇਟਾ ਹੁਣ ਤੱਕ ਬਹੁਤ ਕੁਝ ਸਿੱਖ ਚੁੱਕਿਆ ਹੈ| ਹੁਣ ਉਹ ਆਤਮ-ਨਿਰਭਰ ਬਣ ਗਿਆ ਹੈ|
ਇਹ ਵੀਡੀਓ ਗਵਾਹੀਆਂ ਨਵੰਬਰ 2021 ਦੇ ਆਖ਼ਰੀ ਦੋ ਹਫ਼ਤਿਆਂ ਵਿੱਚ ਇਕੱਠੀਆਂ ਕੀਤੀਆਂ ਗਈਆਂ ਸਨ। ਅਗਸਤ 2022 ਵਿੱਚ, ਅਨੁਰਾਗ ਨਿਵੀਆ ਸਪੋਰਟਸ, ਜਲੰਧਰ ਵਿੱਚ ਨੌਕਰੀ ਕਰਦਾ ਹੈ ਅਤੇ ਉੱਥੇ ਆਪਣੀ ਕੰਮ ਦੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ। ਉੱਥੇ ਉਸ ਕੋਲ ਇੱਕ ਤਨਖਾਹ ਅਤੇ ਇੱਕ ਪ੍ਰਾਵੀਡੈਂਟ ਫੰਡ ਹੈ।)
Waheguru Ji Ka Khalsa
Waheguru Ji Ki Fateh | Today we want to tell something about our
NGO My name is Anil Kumar . My son Anurag has been going to Apar NGO for
the last three years This NGO is doing good work Specially serving
children with autism, mild mental retardation and handicap with heart and money.
I especially want to thank Madam Navneet Kaur who started APAAR. I am
also thankful to the NGO staff who are looking after these children and have
taught them a lot. My son learned a lot here, they even taught him to
read Due to which he passed the tenth standard. Earlier he was afraid of
going anywhere. Now he reaches the NGO on his own in an auto rickshaw
from home Now we are very happy. I am very grateful to this organization
from myself and my family I also request other people to help APAAR with
their whole heart and soul So that they always help such children
We have had a very good experience with this organization so far Because
my son has learned a lot so far Now he has become self-reliant.
( Addendum. These video testimonies
were gathered in the last two weeks of November 2021. In Aug 2022, Anuraag was
employed by Nivia Sports , Jalandhar and is enjoying his work life there. He
has a salary plus a provident fund there.)
Gurman
ਮੇਰਾ ਨਾਮ ਇਕਬਾਲ ਸਿੰਘ ਹੈ ਮੈਂ ਦੀਪ ਨਗਰ ਜਲੰਧਰ ਕੈਂਟ ਵਿੱਚ ਰਹਿੰਦਾ ਹਾਂ ਮੇਰਾ ਬੇਟਾ ਜਿਸ ਦੀ ਉਮਰ 23 ਸਾਲ ਹੈ ਜਦੋਂ ਉਹ 18 ਸਾਲ ਦਾ ਸੀ ਉਸ ਤੋਂ ਪਹਿਲਾਂ ਉਹ ਜਲੰਧਰ ਕੈਂਟ ਦੇ ਆਰਮੀ ਸਕੂਲ ਵਿਚ ਪੜਦਾ ਸੀ| ਫੇਰ ਉਨ੍ਹਾਂ ਉਸ ਨੂੰ ਸਕੂਲ ਵਿੱਚੋਂ ਹਟਾ ਦਿੱਤਾ ਫੇਰ ਮੈਂ ਆਪਣੇ ਗੁਰਮਨ ਲਈ ਸਕੂਲ ਲੱਭ ਰਿਹਾ ਸੀ| ਇੱਕ ਦਿਨ ਮੈ ਪੀਮਸ ਚਲਿਆ ਗਿਆ| ਉਥੇ ਮੈਨੂੰ ਕਿਸੇ ਨੇ ਦੱਸਿਆ ਕਿ ਇਥੇ ਇੱਕ ਅਐਨਜੀਓ ਹੈ ਜਿਸ ਦਾ ਨਾਮ ਅਪਾਰ ਹੈ |ਉਥੇ ਕੋਸ਼ਿਸ਼ ਕਰੋ ਉਹ ਸਕੂਲ ਵਧੀਆ ਹੈ| ਫੇਰ ਮੈਂ ਉਥੇ ਗਿਆ ਅਤੇ ਉਥੇ ਜਾ ਕੇ ਮੈਂ ਮੈਡਮ ਨਵਨੀਤ ਕੌਰ ਜੀ ਨੂੰ ਮਿਲਿਆ ਮੈਨੂੰ ਉਨ੍ਹਾਂ ਦਾ ਕੰਮ ਬਹੁਤ ਵਧੀਆ ਲੱਗਿਆ ਅਤੇ ਮੈਂ ਆਪਣੇ ਬੱਚੇ ਦੀ ਉਥੇ ਅਡਮਿਸ਼ਨ ਕਰਾ ਦਿੱਤੀ| ਪਿਛਲੇ ਪੰਜ ਸਾਲ ਤੋਂ ਗੁਰਮਨ ਅਪਾਰ ਹੈ |ਅਤੇ ਮੈਂ ਉਸਦੀ ਪ੍ਰੋਗਰੈਸ ਤੋਂ ਬਹੁਤ ਖੁਸ਼ ਹਾਂ ਉਥੇ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਵਿੱਚ ਕਾਗ਼ਜ਼ ਦੇ ਲਿਫ਼ਾਫ਼ੇ ਜਾਂ ਕੇਵਲ ਮਾਲਾ ਬਣਾਈਆਂ ਜਾਂਦੀਆਂ ਹਨ| ਬੱਚੇ ਬਹੁਤ ਵਿਅਸਤ ਰਹਿੰਦੇ ਹਨ ਤੇ ਨਾਲ ਨਾਲ ਸਰੀਰਕ ਤੇ ਦਿਮਾਗੀ ਤੌਰ ਤੇ ਇਲਾਜ ਦਾ ਪ੍ਰਬੰਧ ਹੈ| ਇਸ ਤੋਂ ਇਲਾਵਾ ਸਾਇਕਲਿੰਗ, ਫੁੱਟਬਾਲ ਵਗੈਰਾ ਖਿਡਾਈ ਜਾਂਦੀ ਹੈ| ਇਸ ਤੋਂ ਇਲਾਵਾ ਮਹੀਨੇ ਵਿੱਚ ਇੱਕ ਵਾਰ ਬੱਚਿਆਂ ਨੂੰ ਘੁੰਮਣ ਲਈ ਬਾਹਰ ਲਿਜਾਇਆ ਜਾਂਦਾ ਹੈ |ਜੋ ਕਿ sanu ਘੁਮਾਉਣਾ ਬਹੁਤ ਮੁਸ਼ਕਿਲ ਹੁੰਦਾ ਸੀ| ਹੁਣ ਗੁਰਮਨ ਖੁਸ਼ ਰਹਿੰਦਾ ਹੈ,ਅਤੇ ਹੁਣ ਅਸੀਂ ਵੀ ਖੁਸ਼ ਹਾਂ |ਉਹ ਹੁਣ ਆਪਣੇ ਕੱਪੜੇ ਆਪ ਹੀ ਪਹਿਨ ਲੈਂਦਾ ਹੈ| ਜਿਸ ਕਰਕੇ ਅਸੀਂ ਹੁਣ ਬਹੁਤ ਖੁਸ਼ ਹਾਂ| ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ, ਸਾਨੂੰ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣਾ ਅਪਾਰ ਵਿੱਚ ਕਰਵਾਓਣਾ ਚਾਹੀਦਾ ਹੈ| ਧੰਨਵਾਦ|
My name is Iqbal Singh
I live in Deep Nagar, Jalandhar Cantt .My son is 23 years old :when he was 18
years old he was studying in Asha School, Jalandhar Cantt. Then they removed
him from the school . I was looking for a school for my Gurman. One day I
went to PIMS. There someone told me that there is an NGO called APA.AR Try there, that school is good. Then I
went there and met Madam Navneet Kaur ji, I found her work very good and I got
my child admitted there. For the last five years ,Gurman is in APAAR and I am
very happy with his progress. There children are given vocational training in
which paper envelopes and beaded strings are made. Children are very busy and
there is provision for physical and mental treatment as well. Apart from
this, cycling, football etc. are played Apart from this, children are taken out
for an outing once a month. Now Gurman is happy, and now we are also happy. Now
he wears his own clothes because of which we are very happy now I request
everyone that this institution is doing great work, we should get our children
admitted in APAAR. Thank you