APAAR OUTINGS

ਖਡੂਰ ਸਾਹਿਬ ਦੀ ਹਰਿਆਵਲ ਦੇ ਨਜ਼ਾਰੇ


 

ਸ਼ਨੀਵਾਰ ਸਵੇਰੇ ਅਸੀਂ ਸਾਰੇ ਆਪਣੀ ਨਵੀਂ ਵੈਨ ਵਿੱਚ ਬੈਠ ਕੇ 9:30 ਵਜੇ ਖਡੂਰ ਸਾਹਿਬ ਗੁਰਦੁਆਰਾ ਜਾਣ ਲਈ ਉੱਥੋਂ ਨਿਕਲ ਗਏ | ਮੌਸਮ ਬਹੁਤ ਸੋਹਣਾ ਸੀ | ਹਵਾ ਚੱਲ ਰਹੀ ਸੀ | ਵੈਨ ਵਿੱਚ ਗਾਣੇ ਚੱਲ ਰਹੇ ਸੀ | ਸਾਡੇ ਸਾਰੇ ਦੋਸਤ (beneficiary) ਬਹੁਤ ਖੁਸ਼ ਸੀ | ਰਸਤੇ ਵਿੱਚ ਅਸੀਂ ਇੱਕ ਢਾਬੇ ਤੇ ਰੁੱਕੇ | ਉੱਥੇ ਸਭ ਨੇ ਕੋਲਡਰਿੰਕ ਅਤੇ ਬਿਸਕੁਟ ਖਾਦੇ | ਸਾਰੇ ਖਡੂਰ ਸਾਹਿਬ ਜਾਣ ਲਈ ਬਹੁਤ excited ਸੀ | ਜਦ ਵੈਨ ਵਿੱਚ ਗਾਣੇ ਚੱਲ ਰਹੇ ਸੀ, ਤਾਂ ਭਾਰਤ, ਪਵਨ ਗਾਣੇ ਗਾ ਰਹੇ ਸੀ ਅਤੇ ਤਾਲੀਆਂ ਵੀ ਮਾਰ ਰਹੇ ਸੀ ਅਸੀਂ 12 ਵਜੇ ਖਡੂਰ ਸਾਹਿਬ ਪਹੁੰਚ ਗਏਉੱਥੋਂ ਨਜ਼ਾਰਾ ਦੇਖ ਕੇ ਸਾਰੇ ਬਹੁਤ ਖੁਸ਼ ਹੋਏ ਸਾਰਿਆਂ ਨੇ ਪਾਣੀ ਪੀਤਾ ਗੁਰਦੁਆਰੇ ਅੰਦਰ ਮੱਥਾ ਟੇਕਣ ਜਾਣ ਲਈ ਸਾਰਿਆਂ ਨੇ ਆਪਣੇ ਸਿਰ 'ਤੇ ਰੁਮਾਲ ਬੰਨ ਲਏ ਉੱਥੇ ਲੱਸੀ ਦਾ ਲੰਗਰ ਲੱਗਾ ਹੋਇਆ ਸੀ ਸਭ ਤੋਂ ਪਹਿਲਾਂ ਸਾਰਿਆਂ ਨੇ ਲੱਸੀ ਪੀਤੀ ਲੱਸੀ ਬਹੁਤ ਸਵਾਦ ਸੀ , ਫਿਰ ਸਾਰਿਆਂ ਨੇ ਹੱਥ ਪੈਰ ਧੋਤੇ ਤੇ ਗੁਰਦੁਆਰੇ ਅੰਦਰ ਮੱਥਾ ਟੇਕਣ ਗਏ ਮੱਥਾ ਟੇਕਣ ਤੋਂ ਬਾਅਦ ਸਾਰੇ ਸਰੋਵਰ ਦੇ  ਦੂਜੇ  ਪਾਸੇ ਗਏ  ਸਰੋਵਰ ਨੂੰ ਦੇਖ ਕੇ ਅਮਨ ਅੰਕੁਸ਼ , ਆਕਾਸ਼ , ਲਵ ਬਹੁਤ ਖੁਸ਼ ਸੀ ਸਾਰਿਆਂ ਨੇ ਫੋਟੋਆਂ ਖਿਚਵਾਈਆਂ   ਸਰੋਵਰ ਦੇ ਨੇੜੇ ਅੰਬਾਂ ਦੇ ਵੱਡੇ-ਵੱਡੇ ਰੁੱਖ ਸੀ ਜਿਸ ਕਾਰਨ ਇਸ ਗਰਮ ਅਗਸਤ ਵਾਲੇ ਦਿਨ "ਠੰਡੀ ਛਾਂ" ਦਾ ਅਨੰਦ ਮਾਨਿਆ ਇਹ ਸ਼ਾਨਦਾਰ ਪੁਰਾਣੇ ਦਰੱਖਤ ਉਸ ਸਥਾਨ ਦੇ ਨੇੜੇ ਹਨ ਜਿੱਥੇ ਗੁਰੂ ਅੰਗਦ ਦੇਵ ਜੀ ਨੇ ਸਿਮਰਨ ਕੀਤਾ ਸੀ ਉਹ ਪੁਰਾਣਾ ਕਮਰਾ ਅਜੇ ਵੀ ਉੱਥੇ ਹੈ ਅਤੇ ਇੱਕ ਸ਼ਾਂਤ ਚਾਰ ਦਰਵਾਜ਼ੇ ਵਾਲਾ ਗੁਰਦੁਆਰਾ ਵੀ ਹੈ

ਓੱਥੇ ਸਾਨੂੰ ਇੱਕ ਭਾਈ ਸਾਹਿਬ ਮਿਲੇ ਜੋ ਮੈਡਮ ਨੂੰ ਜਾਣਦੇ ਸੀ ਉਹਨਾਂ ਨੇ ਸਾਡੇ ਲਈ ਲੰਗਰ ਛੱਕਣ ਦਾ ਪੂਰਾ ਇੰਤਜ਼ਾਮ ਕੀਤਾ। ਲੰਗਰ ਹਾਲ ਵਿਚ ਲੰਗਰ ਛੱਕਣ ਲਈ ਸਾਨੂੰ ਉੱਪਰ ਲੰਗਰ ਹਾਲ ਨਹੀਂ ਜਾਣਾ ਪਇਆ ਸਾਨੂੰ ਗੱਦਿਆਂ ਵਾਲੇ ਘਰੇਲੂ ਕਮਰੇ ਵਿੱਚ ਪਿਆਰ ਨਾਲ ਲੰਗਰ ਵਰਤਾਇਆ ਗਿਆ। ਲੰਗਰ ਵਿੱਚ ਦਾਲ ਫੁਲਕਾ, ਆਲੂ ਦੀ ਸਬਜ਼ੀ, ਲੱਸੀ ਅਤੇ ਗੁੜ ਵਾਲੀ ਖੀਰ ਵੀ ਸੀ। ਗੁੜ ਵਾਲੀ ਖੀਰ ਸਾਰਿਆਂ ਨੂੰ ਬਹੁਤ ਸਵਾਦ ਲੱਗੀ। ਭਰਤ , ਅੰਕੁਸ਼ ਨੇ ਦੁਬਾਰਾ ਖੀਰ ਮੰਗੀ ਤੇ ਖਾਦੀ ਭਾਈ ਸੇਵਾ ਸਿੰਘ ਜੀ ਮੌਜੂਦ ਨਹੀ ਸਨ ਅਤੇ ਅਸੀਂ ਉਹਨਾਂ ਨੂੰ ਮਿਲ ਨਹੀਂ ਸਕੇ। ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਹਾਈਵੇ ਦੇ ਦੁਆਲੇ ਰੁੱਖਾਂ ਨੂੰ ਬਚਾਉਣ ਅਤੇ ਹਜ਼ਾਰਾਂ ਪੌਦੇ ਲਗਾਉਣ ਕਾਰਨ ਓਹਨਾ ਦੇ ਯਤਨਾਂ ਲਈ ਓਹਨਾ ਨੂੰ ਪੁਰਸਕਾਰ ਮਿਲ ਚੁੱਕੇ ਹਨ। ਗੁੜ ਵਾਲੀ ਖੀਰ ਦੀ ਵੀ ਖਡੂਰ ਸਾਹਿਬ ਵਿੱਚ ਇੱਕ ਵਿਸ਼ੇਸ਼ਤਾ ਹੈ- ਇਸ ਨੂੰ ਮਾਤਾ ਖੀਵੀ ਜੀ, ਜੋ ਖਡੂਰ ਸਾਹਿਬ ਦੇ ਸੰਸਥਾਪਕ ਗੁਰੂ ਅੰਗਦ ਦੇਵ ਜੀ ਦੀ ਪਤਨੀ ਸਨ, ਦੁਆਰਾ ਸੰਗਤਾਂ ਲਈ ਪਕਾਇਆ ਅਤੇ ਸ਼ੁਰੂ ਕੀਤਾ ਗਿਆ ਸੀ

ਲੰਗਰ ਛੱਕਣ ਤੋਂ ਬਾਅਦ ਭਾਈ ਸਾਹਿਬ ਸਾਨੂੰ ਨਿਸ਼ਾਨੇ-- ਸਿੱਖੀ ਅਕੈਡਮੀ ਘੁਮਾਉਣ ਲਈ ਲੈ ਗਏ। ਉੱਥੇ ਦਾ ਨਜ਼ਾਰਾ ਦੇਖ ਕੇ ਸਾਰੇ ਖੁਸ਼ ਹੋ ਗਏ। ਸਾਰੇ lift ਤੋਂ ਛੇਵੀਂ ਮੰਜ਼ਿਲ ਤੱਕ ਗਏ | ਉੱਥੇ ਅਸੀਂ ਇੱਕ ਹਾਲ ਵਿੱਚ ਬੈਠ ਕੇ ਆਰਾਮ ਕੀਤਾ ਅਤੇ ਉੱਥੋਂ ਅਸੀਂ ਖਡੂਰ ਸਾਹਿਬ ਦਾ ਨਜ਼ਾਰਾ ਦੇਖਿਆ ਫਿਰ ਅਸੀਂ ਓਡੇਟੋਰਿਅਮ ਵਿੱਚ ਗਏ ਉਹ ਹਾਲ ਬਹੁਤ ਠੰਡਾ ਸੀ ਭਾਈ ਸਾਹਿਬ ਜੀ ਨੇ ਖਡੂਰ ਸਾਹਿਬ ਬਾਰੇ ਦੱਸਿਆ ਗੁਰੂ ਅੰਗਦ ਦੇਵ ਜੀ ਤੰਦੁਰੁਸਤ ਮਨ ਦੇ ਨਾਲ ਤੰਦਰੁਸਤ ਸਰੀਰ ਦੇ ਹੋਣ ਵਿੱਚ ਵਿਸ਼ਵਾਸ ਰੱਖਦੇ ਸਨ। ਇੱਥੇ ਕੁਸ਼ਤੀ ਦੇ ਮੈਚ ਕਰਵਾਏ ਜਾਦੇ ਸਨ ਉਸ ਤੋਂ ਬਾਅਦ ਅਸੀਂ ਖੰਡੂਰ ਸਾਹਿਬ ਦੇ organic farm(ਬਾਗ) ਵਿੱਚ ਗਏ ਅਸੀਂ ਓਥੇ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਪੇੜ ਪੌਦੇ ਦੇਖੇ ਜੋ ਬਿਨਾਂ ਦਵਾਈਆਂ ਤੋਂ ਤਿਆਰ ਕੀਤੇ ਜਾਂਦੇ ਹਨ | ਗੁਰੂ ਗ੍ਰੰਥ ਸਾਹਿਬ ਵਿਚ ਜਿੰਨੇ ਵੀ ਪੇੜ ਪੌਦਿਆ ਦੇ ਨਾਮ ਦਾ ਜਿਕਰ ਆਇਆ ਹੈ ਉਹਨਾਂ ਵਿੱਚੋਂ 99% ਪੌਦੇ ਇਸ ਬਗੀਚੇ ਵਿੱਚ ਮੌਜੂਦ ਹਨ। ਅੰਜੀਰ, ਅਮਰੂਦ, ਵਿਸ਼ਾਲ ਕਟੈਹਲ, ਬਦਾਮ, ਗਲ ਗਲ, ਅੰਬ ਅਤੇ ਹੋਰ ਬਹੁਤ ਸਾਰੇ ਪੁਰਾਣੇ ਫਲਾਂ ਦੇ ਦਰੱਖਤਾ ਨੇ ਸਾਨੂੰ ਹੈਰਾਨ ਕਰ ਦਿੱਤਾ। ਅਸੀਂ ਛੋਟੇ ਜਿਹੇ ਟਿਊਬੈਲ ਤੇ ਪਾਣੀ ਦੇ ਛਿੱਟਿਆ ਦਾ ਆਨੰਦ ਲਿਆ। ਅਸੀ ਚਿਕਿਤਸੱਕ ਪੌਦੇ ਲੈਮਨਗ੍ਰਾਸ, ਸਟੀਵੀਆ ਅਤੇ ਹੋਰ ਜੜੀ-ਬੂਟੀਆਂ ਦਾ ਸੁਆਦ ਚੱਖਿਆ |

ਗਰਮੀ ਦੇ ਕਾਰਣ ਅਸੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਨਹੀਂ ਜਾ ਪਾਏ ਉੱਥੇ ਇੱਕ ਅਜਾਇਬ ਘਰ ਹੈ ਅਸੀਂ ਉਹ ਅਗਲੀ ਵਾਰੀ 'ਤੇ ਦੇਖਾਂਗੇ । 

 

Mamta Sharma