Blogs of Client's parents

ਸਾਨੂੰ ਮੌਕਾ ਦਿਓ ! ਦੇਖੋ ਕੀ ਕੀ  ਕਰਦੇ ਹਾਂ

ਮੈਂ ਅੰਕੁਸ਼ ਦੀ ਭੈਣ ਮਮਤਾ ਹਾਂ ਮੈਂ ਅੰਕੁਸ਼ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ ਕਿ ਉਹ ਘਰ ਵਿੱਚ ਕੀ ਕੰਮ ਕਰਦਾ ਹੈ।
ਘਰ ਵਿੱਚ ਉਹ ਬਹੁਤ ਕੰਮ ਕਰਦਾ ਹੈ ਜਿਨਾਂ ਵਿੱਚ ਕੁਝ ਅਜਿਹੇ ਕੰਮ ਇਦਾਂ ਦੇ ਨੇ ਜੋ ਉਹ ਆਪਣੇ ਕੰਮ ਬਿਨਾਂ ਕਹੇ ਕਰਦਾ ਹੈ। ਉਹ ਸਵੇਰੇ ਉੱਠ ਕੇ ਆਪਣੇ ਬਿਸਤਰੇ ਨੂੰ ਤਹਿ ਲਗਾ ਕੇ ਉਚਿਤ ਜਗ੍ਹਾ ਤੇ ਰੱਖਦਾ ਹੈ ਅਤੇ ਬੈਡ ਸ਼ੀਟ ਨੂੰ ਚੰਗੀ ਤਰ੍ਹਾਂ ਵਿਛਾਉਂਦਾ ਹੈ। ਜਦੋਂ ਕਦੇ ਉਸਦੇੇ ਕੱਪੜੇ ਦੀ ਸਲਾਈ ਟੁੱਟ ਜਾਂਦੀ ਹੈ ਤਾਂ ਉਹ ਬਿਨਾਂ ਕਿਸੇ ਦੀ ਸਹਾਇਤਾ ਨਾਲ ਸਲਾਈ ਮਸ਼ੀਨ ਦੇ ਨਾਲ ਕੱਪੜੇ ਦੀ ਸਿਲਾਈ ਕਰਦਾ ਹੈ ਸਿਲਾਈ ਦੇ ਹੋਰ ਕੰਮਾਂ ਵਿੱਚ ਵੀ ਮੇਰੀ ਤੇ ਮੰਮੀ ਦੀ ਮਦਦ ਕਰਦਾ ਹੈ ਕੁਝ ਦਿਨ ਪਹਿਲਾਂ ਅਸੀਂ ਘਰ ਵਿੱਚ ਪੁਰਾਣੇ ਲੈਦਰ ਅਤੇ ਪੁਰਾਣੇ ਕੱਪੜਿਆਂ ਦੇ ਪਾਏਦਾਨ ਬਣਾ ਰਹੇ ਸੀ ਜਿਸ ਵਿੱਚ ਅੰਕੁਸ਼ ਦਾ ਬਹੁਤ ਵੱਡਾ ਯੋਗਦਾਨ ਸੀ। ਜਦੋਂ ਮੰਮੀ  ਮੈਟ ਬਣਾ ਰਹੇ ਸੀ ਤਾਂ ਅੰਕੁਸ਼ ਉਹਨਾਂ  ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਸੀ। ਫਿਰ ਅੰਕੁਸ਼ ਨੇ ਮੰਮੀ ਨੂੰ ਇਸ਼ਾਰਾ ਕੀਤਾ  ਕਿ ਮੈਂ ਮਸ਼ੀਨ ਚਲਾਉਣੀ ਹੈ 
ਮੰਮੀ ਨੇ ਉਸ ਨੂੰ ਮਸ਼ੀਨ ਚਲਾਉਣ  ਦਿੱਤੀ । ਉਹ ਹੱਥ ਨਾਲ ਮਸ਼ੀਨ  ਘੁਮਾਰਿਹਾ ਸੀ ਅਤੇ ਮੰਮੀ ਮਸ਼ੀਨ ਦੇ ਨਾਲ ਸਿਲਾਈ ਕਰ ਰਹੇ ਸੀ। ਸ਼ਾਮ ਨੂੰ ਕਰੀਬ 5 ਵਜੇ ਮੰਮੀ ਆਪਣੇ ਕਿਸੇ ਕੰਮ ਲਈ ਘਰ ਤੋਂ ਬਾਹਰ ਚਲੇ ਗਏ ਫਿਰ ਉਸਨੇ ਮੈਨੂੰ ਮੈਟ ਬਣਾਉਣ ਲਈ ਕਿਹਾ ਅਤੇ ਮੈਂ ਉਸਨੂੰ ਮਨਾ ਕਰ ਦਿੱਤਾ ਉਹ ਬਹੁਤ ਜ਼ਿਆਦਾ ਖੁਸ਼ ਸੀ ਉਸਨੇ ਦੇਖਿਆ ਕਿ ਦੀਦੀ ਨਹੀਂ ਬਣਾ ਰਹੀ ਹੈ ਅਤੇ ਉਹ ਖੁਦ ਹੀ ਮਸ਼ੀਨ ਤੇ ਮੈਟ ਬਣਾਉਣ ਲੱਗ ਗਿਆ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਛੋਟੀ-ਛੋਟੀ ਟੁਕੜੀਆਂ ਜੋੜ ਰਿਹਾ ਸੀ। ਮੈਂ ਉਸਨੂੰ ਟੁਕੜੀਆਂ ਕੱਟ ਕੇ ਦੇ ਰਹੀ ਸੀ ਅਤੇ ਉਹ ਜੋੜ ਰਿਹਾਾ ਸੀ 
ਇੱਕ-ਇੱਕ ਕਰਕੇ ਉਸਨੇ ਕਾਫੀ ਟੁਕੜਿਆਂ ਨੂੰ ਜੋੜਿਆ, ਦੇਖਦੇ ਦੇਖਦੇ  ਬਹੁਤ  ਹੀ ਸੁੰਦਰ ਮੈਟ ਬਣ ਕੇ ਤਿਆਰ ਹੋ ਗਿਆ

Thank you 
Mamta Sharma