ਮੈਂ, ਲਵ ਤੇ ਨਵਨੀਤ ਮੈਮ ਤਿੰਨ ਦਿਨ ਲਈ ਦਿੱਲੀ ਗਏ । IMA (East Delhi) ਦੀ ਬਿਲਡਿੰਗ ਵਿਚ NSMH-06 ਨਾਂ ਦਾ ਸੈਮੀਨਾਰ ਆਯੋਜਿਤ ਸੀ। ਅਸੀਂ ਮਨੋ ਵਿਕਾਸ ਨਾਂ ਦੀ ਸੰਸਥਾ ਦੇ ਸੈਲਫ ਐਡਵੋਕੇਟ ( ਸਵੈ ਵਕਾਲਤ ਕਰਨ ਵਾਲਿਆਂ) ਨਾਲ ਮਿਲੇ। ਸੈਮੀਨਾਰ ਦੇ ਤੀਜੇ ਦਿਨ ਉਹਨਾਂ ਨੂੰ ਮੰਚ ਤੇ ਬਿਠਾਇਆ ਗਿਆ ਤੇ ਉਹਨਾਂ ਨੂੰ ਉਹਨਾਂ ਦੇ ਨਾਮ ਅਤੇ ਕਿੱਤੇ ਬਾਰੇ ਪੁੱਛਿਆ ਗਿਆ ਸੀ। ਉਹ ਸਾਰੇ ਸੈਲਫ ਐਡਵੋਕੇਟ ( ਸਵੈ ਵਕਾਲਤ ਕਰਨ ਵਾਲੇ) ਬੜੇ ਹੀ ਸਮਝਦਾਰ ਅਤੇ ਹੌਸਲੇ ਨਾਲ ਜਵਾਬ ਦੇ ਰਹੇ ਸਨ। ਉਹਨਾਂ ਨੇ ਦੱਸਿਆ ਕਿ ਅਸੀਂ ਖੁਦ ਯਾਤਰਾ ( Outing ) ਕਰਦੇ ਹਾਂ ਆਪਣਾ ਬਹੁਤ ਅਜਿਹਾ ਕੰਮ ਖੁਦ ਹੀ ਕਰਦੇ ਹਾਂ। ਉਹ ਟੈਕਨੋਲਜੀ ਜਿਵੇਂ ਫੋਨ ਜਾਂ ਕੰਪਿਊਟਰ ਦਾ ਵੀ ਇਸਤੇਮਾਲ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਰਦੇ ਹਨ ।ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਕੰਮ ਦੇ ਪੈਸੇ ਮਿਲਦੇ ਹੈ ਅਤੇ ਉਹ ਪੈਸੇ ਆਪਣੇ ਬੈਂਕ ਵਿੱਚ ਜਮਾ ਕਰਵਾਉਂਦੇ ਹਨ । ਸਾਨੂੰ ਸਾਡੇ ਘਰਦਿਆਂ ਤੋਂ ਵੀ ਬਹੁਤ ਸਪੋਰਟ ਮਿਲਦੀ ਹੈ ਅਤੇ ਉਹ ਵੀ ਸਾਨੂੰ ਸਵੈ ਕੰਮ ਕਰਨ ਦੇ ਯੋਗ ਬਣਾਉਣ ਦੀ ਕੋਸ਼ਿਸ਼ ਕਰਦੇ ਹਨ । ਆਪਣਾ ਕੰਮ ਖੁਦ ਕਰਨ ਲਈ ਕਹਿੰਦੇ ਹਨ ਸੈਲਫ ਐਡਵੋਕੇਟ ( ਸਵੈ ਵਕਾਲਤ ਕਰਨ ਵਾਲਿਆਂ) ਦੇ ਕਈ ਮਾਪੇ ਵੀ ਆਏ ਸਨ ।ਉਹਨਾਂ ਨੇ ਵੀ ਆਪਣੇ ਅਨੁਭਵ ਸਬ ਨਾਲ ਸਾਂਝੇ ਕੀਤੇ। ਸੈਲਫ ਐਡਵੋਕੇਟ ( ਸਵੈ ਵਕਾਲਤ ਕਰਨ ਵਾਲੇ) ਕਹਿੰਦੇ ਹਨ ਕਿ ਅਸੀਂ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਹਾਂ। ਉਹ ਪੰਜ ਮੰਚ ਤੇ ਬੈਠੇ ਸੀ। ਜਿਹਨਾਂ ਵਿਚੋਂ ਇਕ ਕੰਪਿਊਟਰ ਸਾਫਟਵੇਅਰ ਤੇ ਕੰਮ ਕਰਦਾ ਹੈ । ਜਿਸ ਦਾ ਨਾਮ ਸ਼ੌਬਮ ਹੈ। ਤਾਨਿਆ ਮਨੋ ਵਿਕਾਸ ਵਿਚ ਛੋਟੇ ਬੱਚਿਆਂ ਦੀ ਸਪੈਸ਼ਲ ਐਜੂਕੇਟਰ ਹੈ। ਖ਼ੁਸ਼ਬੂ ਨੂੰ ਹੋਟਲ ਦਾ ਕੰਮ ਸਿਖਾਇਆ ਗਿਆ ਹੈ। ਇੱਕ ਸੈਲਫ ਐਡਵੋਕੇਟ ( ਸਵੈ ਵਕਾਲਤ ਕਰਨ ਵਾਲੇ) ਅਰਾਧਿਆ ਨੇ ਆਪਣੀ ਬਾਰਵੀਂ ਤੱਕ ਦੀ ਪੜ੍ਹਾਈ ਕਰ ਲਈ ਹੈ ਤੇ ਕੰਮ ਦੀ ਤਲਾਸ਼ ਵਿੱਚ ਜਾਰੀ ਹੈ। ਆਂਚਲ ਮਨੋ ਵਿਕਾਸ ਵਿੱਚ ਬੈਟਮੈਨਟਨ ਸਿੱਖਦੀ ਹੈ। ਉਹਨਾਂ ਨੇ ਆਪਣੀ ਬਾਰਵੀਂ ਤੱਕ ਦੀ ਪੜ੍ਹਾਈ ਮਨੋ ਵਿਕਾਸ ਸੰਸਥਾ ਵਿੱਚ ਹੀ ਪ੍ਰਾਪਤ ਕੀਤੀ ਹੈ।
ਇੱਕ ਸਰੀਰਕ ਤੌਰ 'ਤੇ ਅਪਾਹਜ ਦਰਸ਼ਕ ਮੈਂਬਰ ਨੇ ਸੈਲਫ ਐਡਵੋਕੇਟ( ਸਵੈ ਵਕਾਲਤ ਕਰਨ ਵਾਲੇ) ਦੀ ਹਮਦਰਦੀ ਅਤੇ ਸ਼ਿਸ਼ਟਾਚਾਰ ਲਈ ਪ੍ਰਸ਼ੰਸਾ ਕੀਤੀ। ਉਸਨੇ ਦੱਸਿਆ ਕਿ ਤਾਨਿਆ ਨੇ ਸੈਮੀਨਾਰ ਰੂਮ ਵਿੱਚ ਆਉਣ ਲਈ ਲਿਫਟ ਵਿੱਚ ਮੇਰੇ ਦਾਖਲ ਹੋਣ ਲਈ ਜਗ੍ਹਾ ਬਣਾਈ ਸੀ ਅਤੇ ਮੈਨੂੰ ਲਿਫਟ ਦੇ ਅੰਦਰ ਆਉਣ ਦਿੱਤਾ ਅਤੇ ਤਿੰਨ ਦਿਨਾਂ ਚ ਕਿਸੇ ਹੋਰ ਨੇ ਇਹ ਮਦਦ ਨਹੀਂ ਕੀਤੀ
ਮੈਨੂੰ ਇਹਨਾਂ ਸੈਲਫ ਐਡਵੋਕੇਟ
( ਸਵੈ ਵਕਾਲਤ ਕਰਨ ਵਾਲਿਆਂ)
ਕੋਲ ਬੈਠਣ ਅਤੇ ਵਾਰਤਾਲਾਪ
ਕਰਨ ਦਾ ਵੀ ਮੌਕਾ
ਮਿਲਿਆ।
Thank you
Radhika
Special Educator