Blogs of Client's parents

CHANGE IN MY BROTHER’S BEHAVIOR

ਮੈਂ ਅੰਕੁਸ਼ ਦੀ ਭੈਣ ਮਮਤਾ ਹਾਂ ਅੰਕੁਸ਼ ਦੇ ਵਿੱਚ ਆਏ ਕੁੱਝ ਖਾਸ ਬਦਲਾਓ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ,ਕਿ 2019 ਦੇ ਵਿੱਚ ਅੰਕੁਸ਼ ਆਪਣੇ ਪਰਿਵਾਰ ਦੇ ਨਾਲ ਆਪਣੇ ਭਰਾ ਦੇ ਵਿਆਹ ਵਿੱਚ ਸੁਲਤਾਨਪੁਰ UP ਗਿਆ ਸੀ ਉੱਥੇ ਉਹ ਸਾਰਾ ਦਿਨ ਬਾਹਰ ਘੁੰਮਦਾ ਰਹਿੰਦਾ ਸੀ ਉਹ ਰੋਜ਼ ਨਦੀ ਦੇ ਕਿਨਾਰੇ ਤੇ ਚੱਲ ਜਾਂਦਾ ਸੀ ਅਤੇ ਖੂਹ ਦੇ ਬੰਨੇ ਤੇ ਬੈਠ ਜਾਂਦਾ ਸੀ ਜਾਂ ਲੇਟ ਜਾਂਦਾ ਸੀ ਉਸ ਨੂੰ ਦੇਖ ਕੇ ਬੱਚੇ ਉਸ ਨੂੰ ਵੱਟੇ ਮਾਰਦੇ ਸੀ ਇੱਕ ਵਾਰ ਤਾਂ ਇੱਕ ਨੌਜਵਾਨ ਨੇ ਉਸ ਨੂੰ ਬਹੁਤ ਕੁੱਟਿਆ ਸੀ ਉਸ ਨੂੰ ਸੱਟਾਂ ਵੀ ਲੱਗੀਆਂ ਸੀ ਅਸੀ ਤਾਂ ਉਮੀਦ ਖੋਹ ਬੈਠੇ ਸੀ ਕਿ ਇਹ ਕਦੀ ਪਿੰਡ ਜਾਊਗਾ ਵਿਆਹ ਤੋਂ ਬਾਅਦ ਅਸੀ ਜਲੰਧਰ ਗਏ ਇੱਥੇ ਵੀ ਸਾਰਾ ਦਿਨ ਇਹ ਘੁੰਮਦਾ ਰਹਿੰਦਾ ਸੀ ਸਵੇਰ ਦਾ ਨਿੱਕਲਦਾ ਇਹ ਰਾਤੀ ਘਰ ਆਉਂਦਾ ਸੀ ਫਿਰ ਸਾਨੂੰ Apaar NGO ਬਾਰੇ ਪਤਾ ਲੱਗਾ ਜਨਵਰੀ 2020 ਦੇ ਵਿੱਚ ਅੰਕੁਸ਼ ਅਪਾਰ ਆਉਣ ਲੱਗ ਗਿਆ Apaar ਵਿੱਚ ਜਾਣ ਤੋ ਕੁਝ ਸਮੇਂ ਬਾਅਦ ਸਾਨੂੰ ਇਸ ਵਿੱਚ ਬਹੁਤ ਬਦਲਾਵ ਦੇਖਣ ਨੂੰ ਮਿਲਿਆ ਕੀ ਹੁਣ ਇਹ ਆਪਣੇ ਕੰਮ ਆਪ ਕਰਦਾ ਹੈ ਅਤੇ ਇਸ ਨੂੰ ਕੰਮ ਲਈ ਕਹਿਣਾ ਨਹੀਂ ਪੈਂਦਾ 29-April-2023 ਦੇ ਵਿੱਚ ਆਪਣੇ ਮੰਮੀ ਪਾਪਾ ਨਾਲ ਪਿੰਡ ਗਿਆ ਉੱਥੇ ਜਾ ਕੇ ਇਸ ਵਿੱਚ ਇੱਕ ਅਲਗ ਤਰ੍ਹਾਂ ਦਾ ਬਦਲਾਵ ਦੇਖਣ ਨੂੰ ਮਿਲਿਆ ਹੁਣ ਉਹ ਉੱਥੇ ਜਾ ਕੇ ਘੁੰਮਦਾ ਨਹੀਂ ਉਹ ਆਪਣੀ ਮੰਮੀ ਦੀ ਮਦਦ ਕਰਦਾ ਹੈਉਹ ਉਹਨਾਂ ਨੂੰ ਨਲਕੇ ਦੇ ਵਿੱਚੋਂ ਪਾਣੀ ਭਰਨ ਨਹੀਂ ਦਿੰਦਾ ਉਸਦੇ ਮੰਮੀ ਜਿੰਨੀ ਵਾਰੀ ਵੀ ਕਹਿੰਦੇ ਨੇ ਉਹ ਪਾਣੀ ਖੁੱਦ ਭਰ ਕੇ ਲਿਆਉਂਦਾ ਅਤੇ ਆਪਣੇ ਘਰ ਆਏ ਮਹਿਮਾਨਾਂ ਦਾ ਆਦਰ ਕਰਦਾ ਹੈ ਪਿੰਡ ਦੇ ਵਿੱਚ ਸਾਡਾ ਨਵਾਂ ਘਰ ਬਣਿਆ ਹੈ ਉਹਨਾਂ ਨੇ ਉਥੇ ਪੂਜਾ ਕਰਵਾਈ ਤੇ ਉਸਨੇ ਬਿਨਾਂ ਕੁਝ ਖਾਦੇ ਪੀਤੇ ਪੂਜਾ ਕੀਤੀ ਉਸ ਨਵੇ ਘਰ ਦੇ ਵਿੱਚ ਥੋੜਾ ਕੰਮ ਕਰਵਾਉਣਾ ਸੀ ਛੱਤ ਦੇ ਬੰਨੇ ਬਨਵਾਉਣੇ ਸੀ ਛੱਤ ਦੇ ਬੰਨੇ ਬਣਵਾਉਣ ਦੇ ਵਿੱਚ ਅੰਕੁਸ਼ ਨੇ ਬਹੁਤ ਮਦਦ ਕੀਤੀ ਤੇ ਜਿੰਨਾ ਵੀ ਪਾਣੀ ਲੱਗਿਆ ਉਹ ਸਾਰਾ ਪਾਣੀ ਅੰਕੁਸ਼ ਨੇ ਨਲਕੇ ਨਾਲ ਭਰਿਆ ਤੇ ਪਾਪਾ ਦੇ ਨਾਲ ਮਿਲ ਕੇ ਇੱਟਾਂ ਨੂੰ ਤਰੀ ਕਰਵਾਈ ਮਿਸਤਰੀਆਂ ਦੇ ਨਾਲ ਵੀ ਕੰਮ ਕਰਵਾਇਆ ਇਹ ਸਭ ਕੁੱਝ ਦੇਖ ਕੇ ਅੰਕੁਸ਼ ਦਾ ਪਰਿਵਾਰ ਬਹੁਤ ਖੁੱਸ਼ ਹੋਇਆ ਉਹ Apaar ਦਾ ਧੰਨਵਾਦ ਕਰਦੇ ਹਨ,ਕੀ ਉਹਨਾ ਨੇ ਉਸ ਨੂੰ ਇਸ ਕਾਬਿਲ ਬਣਾਇਆ

 


Ankush's sister

Mamta Sharma